SOLAR PROJECT
ਗੁਰ ਪਿਆਰੀ ਸੰਗਤ ਜੀ,
ਅਸੀਂ ਖੁਸ਼ੀ ਨਾਲ ਐਲਾਨ ਕਰਦੇ ਹਾਂ ਕਿ ਮੈਰਿਟਾਈਮ ਸਿੱਖ ਸੋਸਾਈਟੀ ਦੇ ਪ੍ਰੋਜੈਕਟਸ ਅਤੇ ਇਨਫਰਾਸਟਰਕਚਰ ਕਮੇਟੀ ਨੇ “ਗ੍ਰੀਨ ਐਂਡ ਇਨਕਲੂਸਿਵ ਕਮਿਊਨਿਟੀ ਬਿਲਡਿੰਗਜ਼ (GICB)” ਫੈਡਰਲ ਪ੍ਰੋਗਰਾਮ ਦੇ ਅਧੀਨ ਇੱਕ ਗ੍ਰਾਂਟ ਲਈ ਅਰਜ਼ੀ ਦਿੱਤੀ ਹੈ।
ਇਹ ਇੱਕ ਗ੍ਰਾਂਟ ਹੈ ਜੋ 10 ਪਾਰਕਹਿੱਲ ਰੋਡ ਸਾਈਟ 'ਤੇ ਸੂਰਜੀ ਉਰਜਾ ਪੈਨਲ ਲਗਾਉਣ ਦੀ ਆਗਿਆ ਦੇਵੇਗੀ, ਜਿਸ ਨਾਲ ਗੁਰਦੁਆਰਾ ਸਾਹਿਬ ਲਈ ਅਗਲੇ 25 ਤੋਂ 35 ਸਾਲਾਂ ਲਈ ਨੈੱਟ ਜ਼ੀਰੋ ਬਿਜਲੀ ਖਰਚ ਹੋ ਜਾਵੇਗਾ। ਇਹ ਬਹੁਤ ਵੱਡੀ ਬਚਤ ਹੈ ਅਤੇ ਗੁਰਦੁਆਰਾ ਸਾਹਿਬ ਨੂੰ ਫਾਇਦਾ ਪਹੁੰਚਾਵੇਗੀ। ਮੈਰਿਟਾਈਮ ਸਿੱਖ ਸੋਸਾਈਟੀ ਕੈਨੇਡਾ ਵਿੱਚ ਇਸ ਗ੍ਰਾਂਟ ਲਈ ਵਿਚਾਰਿਆ ਜਾਣ ਵਾਲਾ ਸਿਰਫ ਇਕੱਲਾ ਗੁਰਦੁਆਰਾ ਸਾਹਿਬ ਹੈ, ਜਿਸਦਾ ਉਦੇਸ਼ ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣਾ ਹੈ।
ਗੁਰਦੁਆਰਾ ਸਾਹਿਬ ਦੀ ਪ੍ਰੋਜੈਕਟਸ ਅਤੇ ਇਨਫਰਾਸਟਰਕਚਰ ਕਮੇਟੀ ਕਾਫੀ ਮਿਹਨਤ ਕਰ ਰਹੀ ਹੈ ਅਤੇ ਫੈਡਰਲ GICB ਟੀਮ ਨਾਲ ਸਹਿਯੋਗ ਕਰ ਰਹੀ ਹੈ ਤਾਂ ਕਿ ਇਸ ਫੰਡਿੰਗ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਵਿੱਚ ਕਈ ਹਿੱਸੇਦਾਰਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਸ ਵਿੱਚ HRM,ਠੇਕਦਾਰ, ਸਥਾਨਕ ਕਮਿਊਨਿਟੀ ਅਤੇ ਹੋਰ ਬਹੁਤ ਕੁਝ ਸ਼ਾਮਿਲ ਹੈ।
ਇਹ ਕੰਮ ਬਹੁਤ ਵੱਡਾ ਹੈ, ਪਰ ਤੁਹਾਡੇ ਸਹਿਯੋਗ ਅਤੇ ਆਸ਼ੀਰਵਾਦ ਨਾਲ, ਕਮੇਟੀ ਇਸ ਫੰਡਿੰਗ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਦੀ ਰਹੇਗੀ। ਇਸ ਫੰਡਿੰਗ ਲਈ ਅਰਜ਼ੀ ਪ੍ਰਕਿਰਿਆ ਅਤੇ ਮਨਜ਼ੂਰੀ ਚੱਲ ਰਹੀ ਹੈ।
ਕੋਈ ਹੋਰ ਅਪਡੇਟ ਇੱਥੇ ਵੈਬਸਾਈਟ 'ਤੇ ਪੋਸਟ ਕੀਤੀ ਜਾਏਗੀ।
ਵਾਹਿਗੁਰੂ ਜੀ ਦਾ ਖਾਲਸਾ - ਵਾਹਿਗੁਰੂ ਜੀ ਕੀ ਫ਼ਤਿਹ।
Dear Sangat,
We are pleased to announce that the Projects & Infrastructure Committee from the Maritime Sikh Society has applied for a grant under the “Green and Inclusive Community Buildings" (GICB) federal program.
This is a grant that will allow the installation of solar panels on the 10 Parkhill Road site, resulting in net zero electricity costs for the Gurdwara Sahib for the next 25 to 35 yrs.
That is a large amount of savings and will benefit the Gurdwara Sahib. The Maritime Sikh Society is the only Gurdwara Sahib in Canada to be considered for this grant in order to reduce its carbon footprint.
The Projects & Infrastructure Committee at the Gurdwara Sahib is working hard and is liaising with the federal GICB team to secure this funding. There are many stakeholders to take into account, including HRM, contractors, the impact on the local community and much more.
The work is immense, but with your support and blessings, the committee will continue to work diligently to secure this funding for our beloved Gurdwara Sahib. The application process and approval for this funding is ongoing.
Any further updates will be posted here on the website.
WaheguruJi Ka Khalsa - WaheguruJi Ki Fateh